ਪ੍ਰਾਚੀਨ ਲਿਪੀਆਂ
Ancient scripts
ਲਿਪੀ ਦੀ ਕਾਢ ਤੋਂ ਪਹਿਲਾਂ ਪ੍ਰਾਚੀਨ ਮਨੁੱਖ ਆਪਣੇ ਦੂਰ ਬੈਠੇ ਸਾਕਸੰਬੰਧੀਆਂ ਨੂੰ ਸੁਨੇਹੇ ਘੱਲਣ ਲਈ ਕਈ ਤਰ੍ਹਾਂ ਦੇ ਤਰਲੇ ਲੈਂਦਾ ਸੀ ਅਤੇ ਆਪਣੀ ਸੂਝ ਮੁਤਾਬਕ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਸੀ। ਘੋਰ ਪਾਚੀਨ ਮਨੁੱਖ ਨੇ ਪਹਿਲਾਂ ਆਪਣੇ ਦਿਲੀ ਭਾਵਾਂ ਨੂੰ ਦੂਰ ਭੇਜਣ ਲਈ ਆਪਣੇ ਚੁਤਰਛੇ ਖਿੱਲਰੀਆਂ ਚੀਜ਼ਾਂ ਨੂੰ ਵਰਤਣ ਦੀ ਜਾਂਚ ਸਿੱਖੀ। ਉਹ ਸੂਤਰਾਂ, ਧਾਗਿਆਂ ਨੂੰ ਭਾਂਤ-ਭਾਂਤ ਦੇ ਰੰਗਾਂ ਨਾਲ ਰੰਗ ਕੇ ਜਾਂ ਫਿਰ ਘਗ, ਮੂੰਗੇ ਜਾਂ ਮਣਕੇ ਬੰਨ੍ਹ ਕੇ ਉਹਨਾਂ ਤੋਂ ਸੁਨੇਹੇ ਭੇਜਣ ਦਾ ਕੰਮ ਲੈਂਦਾ ਸੀ। ਇਹ ਇੱਕ ਤਰ੍ਹਾਂ ਦੀ ਲਿਪੀ ਹੀ ਸੀ ਜਿਸ ਨੂੰ “ਸੂਤਰ ਲਿਪੀ' ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਉਦੋਂ ਰੱਸੀਆਂ, ਧਾਗਿਆਂ, ਬਿਰਖਾਂ ਦੀਆਂ ਛਿੱਲਾਂ ਨੂੰ ਗੰਢਾ ਦੇ ਕੇ ਸੁਨੇਹੇ ਭੇਜਣ ਦਾ ਰਿਵਾਜ ਵੀ ਆਮ ਸੀ। ਇਸ ਨੂੰ “ਗੰਢ ਲਿਪੀ' ਕਿਹਾ ਗਿਆ ਹੈ। ਅੱਜ ਵੀ ਅਸੀਂ ਵਿਆਹ-ਸ਼ਾਦੀਆਂ ਦੇ ਸਮੇਂ ਰਿਸ਼ਤੇਦਾਰਾਂ ਨੂੰ ਗੰਦਾਂ ਹੀ ਭੇਜਦੇ ਹਾਂ ਅਤੇ ਵਰੇਗੰਢ ਵੀ ਮਨਾਉਂਦੇ ਹਾਂ।
ਪਰ ਇਹਨਾਂ ਨੂੰ ਲਿਪੀ ਨਹੀਂ ਕਿਹਾ ਜਾ ਸਕਦਾ, ਇਹ ਤਾਂ ਪੁਰਾਤਨ ਮਨੁੱਖ ਦੇ ਤਰਲੇ ਸਨ। ਸੱਚ ਤਾਂ ਇਹ ਹੈ ਕਿ ਆਦਿਮ ਮਨੁੱਖ ਨੇ ਦੁਰ-ਸੰਚਾਰ ਲਈ ਰੱਸੀਆਂ ਧਾਗਿਆਂ, ਗੰਢਾਂ ਆਦਿ ਜੁਗਤਾਂ ਖੋਜ ਕੱਢੀਆਂ ਸਨ ਪਰ ਲਿਪੀ ਤੇ ਲਿਖਣ ਕਲਾ ਨਾਲ ਇਹਨਾਂ ਦਾ ਰਿਸ਼ਤਾ ਨਹੀਂ ਦਿੱਸਦਾ।
0 Comments