ਭਾਸ਼ਾ ਤੇ ਗੁਆਂਢੀ ਬੋਲੀਆਂ
Punjabi Bhasha te usdi Guandi Boliya
ਭਾਸ਼ਾ ਪਰਿਵਾਰ ਦੇ ਪੱਖੋਂ ਪੰਜਾਬੀ ਇੱਕ ਆਰੀਆ ਭਾਸ਼ਾ ਹੈ। ਆਰੀਆ ਭਾਸ਼ਾ-ਪਰਿਵਾਰ ਵਿੱਚ ਭਾਰਤ ਦੀਆਂ ਹਿੰਦੀ, ਸਿੰਧੀ, ਗੁਜਰਾਤੀ, ਮਰਾਠੀ, ਬਿਹਾਰੀ, ਉੜੀਆ, ਬੰਗਾਲੀ, ਅਸਾਮੀ, ਨੇਪਾਲੀ ਆਦਿ ਪ੍ਰਾਂਤਿਕ ਭਾਸ਼ਾਵਾਂ ਗਿਣੀਆਂ ਜਾਂਦੀਆਂ ਹਨ। ਦੱਖਣੀ ਭਾਰਤ ਦੀਆਂ ਤਾਮਿਲ, ਕੰਨੜ, ਮਲਿਆਲਮ ਤੇ ਤੇਲਗੂ ਭਾਸ਼ਾਵਾਂ ਦਾਵਿੜ ਭਾਸ਼ਾਵਾਂ ਹਨ, ਆਰੀਆ ਭਾਸ਼ਾਵਾਂ ਨਹੀਂ। ਭਾਰਤੀ ਆਰੀਆ ਭਾਸ਼ਾਵਾਂ ਦੀ ਕਤਾਰ ਵਿੱਚ ਪੰਜਾਬੀ ਸਭ ਤੋਂ ਪਹਿਲੀ ਤੇ ਮੁਹਰਲੀ ਭਾਸ਼ਾ ਹੈ ਜੋ ਭਾਰਤ-ਪਾਕਿਸਤਾਨ ਦੇ ਧੁਰ ਉੱਤਰ-ਪੱਛਮੀ ਸਿਰੇ 'ਤੇ ਬੋਲੀ ਜਾਂਦੀ ਹੈ ਅਤੇ ਬੰਗਾਲੀ ਇਸੇ ਕਤਾਰ ਦੀ ਅਖੀਰਲੀ ਭਾਸ਼ਾ ਹੈ ਜੋ ਭਾਰਤ ਦੇ ਉੱਤਰ ਪੂਰਬੀ ਸਿਰੇ 'ਤੇ ਪ੍ਰਚਲਿਤ ਹੈ। ਪੰਜਾਬੀ ਦੇ ਆਲੇ-ਦੁਆਲੇ ਆਰੀਆ ਤੇ ਗੈਰ-ਆਰੀਆ ਭਾਸ਼ਾਵਾਂ ਨੇ ਇੱਕ ਝੁਰਮਟ ਪਾਇਆ ਹੋਇਆ ਹੈ। | ਪੰਜਾਬੀ ਦੇ ਪੂਰਬ ਵੱਲ ਬਾਂਗਰੂ (ਹਰਿਆਣਵੀ), ਦੱਖਣ ਵੱਲ ਬਾਗੜੀ ਤੇ ਰਾਜਸਥਾਨੀ, ਦੱਖਣ-ਪੱਛਮ ਵੱਲ ਸਿੰਧੀ, ਪੱਛਮ ਵੱਲ ਬਲੋਚੀ, ਪੱਛਮ-ਉੱਤਰ ਵੱਲ ਪਸ਼ਤੇ ਤੇ ਕਸ਼ਮੀਰੀ ਅਤੇ ਉੱਤਰ ਵੱਲ ਡੋਗਰੀ, ਉੱਤਰ-ਪੂਰਬ ਵੱਲ ਪਹਾੜੀ ਬੋਲੀਆਂ ਹਨ। ਬੋਲੀਆਂ ਦੇ ਇਸ ਝੁਰਮਟ ਵਿੱਚ ਪੰਜਾਬੀ ਬੋਲੀ ਦੀ ਆਪਣੀ ਨਵੇਕਲੀ ਪਛਾਣ ਹੈ ਕਿਉਂਕਿ ਪੰਜਾਬੀ ਦੀ ਆਪਣੀ ਸੁਤੰਤਰ ਭਾਸ਼ਾਈ ਬਣਤਰ ਹੈ ਅਤੇ ਆਪਣੀ ਵਰਤੋਂ ਨਾਲੀ ਹੈ। ਪੰਜਾਬੀ ਦੀ ਉਚਾਰਨ ਵਿਧੀ ਅਤੇ ਰੂਪਬਣਤਰ ਹੀ ਅਜੇਹੀ ਹੈ ਜੋ ਇਸ ਨੂੰ ਬਾਕੀ ਭਾਰਤੀ ਭਾਸ਼ਾਵਾਂ ਨਾਲੋਂ ਨਿਖੇੜਦੀ ਹੈ ਅਤੇ ਇਸ ਦੀ ਵੱਖਰੀ ਹੋਂਦ ਦ੍ਰਿੜ੍ਹ ਕਰਦੀ ਹੈ। | ਸਭ ਤੋਂ ਪਹਿਲਾਂ ਪੰਜਾਬੀ ਦਾ ਬੋਲਣ-ਢੰਗ ਤੇ ਉਚਾਰਨ ਲਹਿਜਾ ਹੀ ਵੱਖਰਾ ਹੈ। ਪੰਜਾਬੀ ਦੀਆਂ ਕਈ ਉਚਾਰਨ-ਆਵਾਜ਼ਾਂ ਜਿਨ੍ਹਾਂ ਨੂੰ “ਧੁਨੀਆਂ ਕਿਹਾ ਜਾਂਦਾ ਹੈ, ਅਸਲੋਂ ਵਿਲੱਖਣ ਹਨ। ਮਿਸਾਲ ਵਜੋਂ ਸ਼ਬਦਾਂ ਦੇ ਮੁੱਢ ਵਿੱਚ ਰੱਖੀਆਂ ਘ, ਝ, ਢ, ਧ, ਭ, ਧੁਨੀਆਂ ਦਾ ਉਚਾਰਨ ਹੋਰ ਕਿਸੇ ਬੋਲੀ ਵਿੱਚ ਨਹੀਂ ਮਿਲਦਾ।
0 Comments